Shayri.com

Shayri.com (http://www.shayri.com/forums/index.php)
-   Punjabi Poetry (http://www.shayri.com/forums/forumdisplay.php?f=46)
-   -   Internet sansaar (http://www.shayri.com/forums/showthread.php?t=80290)

Hardev Ashk 6th January 2018 09:14 AM

Internet sansaar
 
ਦੋਸਤੋ!

ਇੰਟਰਨੈਟ ਸਾਡੀ ਜ਼ਿੰਦਗੀ ਦਾ ਇਕ ਅਟੁੱਟ ਅੰਗ ਕਿਸ ਹੱਦ ਤਕ ਬਣ ਗਿਆ ਹੈ, ਮੈਂ ਅਪਨੀ ਇਸ ਕਵਿਤਾ ਵਿਚ ਬਿਆਨ ਕਰਣ ਦੀ ਕੋਸ਼ਿਸ਼ ਕੀਤੀ ਹੈ । ਆਸ ਕਰਦਾ ਹਾਂ , ਆਪਨੂੰ ਪਸੰਦ ਆਵੇਗੀ।
ਹਰਦੇਵ “ਅਸ਼ਕ”


ਇੰਟਰਨੈਟ ਸੰਸਾਰ

ਇੰਟਰਨੈਟ ਦਾ ਅਜਬ ਸੰਸਾਰ
ਆਓ ਵੇਖੀਏ ਈਹਦਾ ਪਸਾਰ
“ਗੂਗਲ ਅਰਥ” ਦਾ ਗਲੋਬ ਘੁਮਾਓ
ਪਰਦੇਸ ਬੈਠੇ ਘਰ ਚੱਕਰ ਲਾ ਆਓ

ਕੁਝ ਜਾਨਣ ਦੀ ਜੇ ਕੋਈ ਲੋੜ
“ਗੂਗਲ” ਕਰੋ ਬਸ ਤੁਹਾਡੇ ਕੋਲ
ਲਾਇਬਰੇਰੀ ਵਿਚ ਦਿਲ ਨਹੀਂ ਲਗਦਾ
ਅਖਬਾਰ ਚੁਕ ਪੜ੍ਹਨਾ ਔਖਾ ਲਗਦਾ


ਫੇਸ ਬੁਕ ਦੀ ਦੁਨੀਆ ਨਰਾਲੀ
ਪੋਸਟ ਕਰਣ ਦੀ ਸਭਨੂੰ ਕਾਹਲੀ
ਬੰਦਾ ਮਰਦਾ ਮਰਨ ਦਿਓ
ਫੋਟੋ ਖਿੱਚੋ ਅਪ-ਲੋਡ ਕਰੋ


ਵਾਟਸ’ਐਪ ਤੇ ਚੈਟ ਕਰੋ ਜੀ
ਸਭ ਦੱਸਣ ਤੋਂ ਜ਼ਰਾ ਡਰੋ ਜੀ
ਹੈਕਰ ਅਟੈਕਰ ਚੁਸਤ ਬੜੇ ਨੇ
ਪਰਦੇਸੀ ਵੀ ਪੜੌਸ ਖੜ੍ਹੇ ਨੇ


“ਟਵੀਟ” “ਟਵੀਟ” ਬੰਦੇ ਕਰਣ ਪਏ ਨੇ
ਪੰਛੀ ਤਾਂ ਲਗਦਾ ਛੁਪ ਗਏ ਨੇ
ਟਰੰਪ ਮੋਦੀ ਜੀ ਕਰਦੇ ਨਹੀ ਥੱਕਦੇ
ਭਗਤ ਹਜ਼ਾਰਾਂ ਨਾਲ ਨੇ ਚਲਦੇ


“ਅਮੇਜ਼ੋਨ” ਦਾ ਪਿਆ ਐਨਾ ਜੋਰ
“ਸੀਅਰਜ਼” “ਈਟਨ” ਦਾ ਡੱਬਾ ਗੋਲ
ਇੰਨਟਰਨੈਟ ਤੇ ਹੁਣ ਸ਼ੌਪਿਂਗ ਹੁਂਦੀ
ਪੇਮੈਂਟ, ਡਿਲਵਰੀ ਦੇਰ ਨੀ ਲਗਦੀ

ਫੇਕ ਨਿਊਜਾਂ ਦੀ ਭਰਮਾਰ
ਸਾਈਬਰ ਫੌਜੀ ਕਰਦੇ ਵਾਰ
ਤੀਜਾ ਮਹਾਂ ਯੁੱਧ ਜਿੱਤੂ ਓਹੀ
ਸਾਈਬਰ ਹੋਣਗੇ ਜਿਨ੍ਹਾਂ ਦੇ ਮਹਾਰਥੀ


:)ਬੀਹਵੀਂ ਸਦੀ ਦਾ ਚਮਤਕਾਰ
ਤੇਜ ਬੜੀ ਇਸਦੀ ਰਫਤਾਰ
ਚੰਗੇ ਮੰਦੇ ਦੀ ਟਕਸਾਲ
“ਅਸ਼ਕ” ਟੁਰ ਸਿਖਣਾ ਈਹਦੇ ਨਾਲ

ਹੈਕਰ-ਅਟੈਕਰ- ਚੋਰ-ਮੋਰੀ ਕਰਣ ਵਾਲੇ ਹਮਲਾਵਰ
ਸੀਅਰਜ਼, ਈਟਨ- ਉੱਤਰੀ ਅਮਰੀਕਾ ਦੇ ਉੱਘੇ ਸਟੋਰਾਂ ਦਾ ਦੀਵਾਲਾ


All times are GMT +5.5. The time now is 09:29 AM.

Powered by vBulletin® Version 3.8.5
Copyright ©2000 - 2024, Jelsoft Enterprises Ltd.