View Single Post
ਅਪਣੀ ਕਲਮ ਦਾ ਵੱਖਰਾ ਨਜ਼ਾਰਾਂ
Old
  (#1)
Dilpreet143
Registered User
Dilpreet143 will become famous soon enough
 
Dilpreet143's Avatar
 
Offline
Posts: 35
Join Date: Jun 2010
Location: India
Rep Power: 0
Post ਅਪਣੀ ਕਲਮ ਦਾ ਵੱਖਰਾ ਨਜ਼ਾਰਾਂ - 17th August 2010, 04:24 PM

ਫੋਕੀ ਸ਼ੋਹਰਤ ਨੇ ਕਈ ਇੱਥੇ ਪਾਉਣਾ ਚਹੁੰਦੇ,
ਅਪਣੀ ਈਨ ਨੇ ਕਈ ਮਨਵਾਉਣਾ ਚਹੁੰਦੇ,
ਕਰਕੇ ਗੱਲਾਂ ਪਿਆਰ-ਮੁੱਹਬਤ-ਇਸ਼ਕ ਦਿਆਂ,
ਕਈ ਨੇ ਇੱਥੇ ਦਿਲ ਦਾ ਦਰਦ ਵਿਖਾਉਣਾ ਚਹੁੰਦੇ,
ਰਾਹਾਂ ਗਜ਼ਲ ਦੇ ਵਹਿਰ ਦਿਆਂ ਨੇ ਮੁਸ਼ਕਿਲ ਯਾਰੋ,
ਇੱਧਰੋ-ਉਧਰੋ ਕਰ ਕੇ ਕਵੀ ਨੇ ਕਈ ਅਖਵਾਉਣਾ ਚਹੁੰਦੇ,
ਕਹਾਉਣਾ ਕਵੀ ਤੇ ਬਣਨਾ ਦੋਹਾਂ 'ਚ ਫ਼ਰਕ ਬਹੁਤ ਹੈ,
ਕਵੀ ਬਣਦੇ ਜੋ ਦਿਲ ਦਾ ਮਾਸ ਖਵਾਉਣਾ ਚਹੁੰਦੇ,
੧੨ ਸਾਲ ਚਰਵਾਉਦਾ ਮੱਝੀਆਂ ਇਸ਼ਕ ਡੋਬੇ ਫਿਰ ਵਿਚਕਾਰ ਝਨਾਂ ਦੇ,
ਕਰ ਕੇ ਦੋ ਦਿਨ ਪਿਆਰ ਨੇ ਕਈ ਹੀਰ-ਰਾਝਾਂ ਅਖਵਾਉਣਾ ਚਹੁੰਦੇ,
ਕਤਲ ਕਰਾ ਕੇ ਕੇਸ ਜੋ ਅਪਣੇ ਮੁੱਛਾਂ ਰੱਖ ਕੇ ਖੁੰਢੀਆਂ,
ਧਾਰ ਕੇ ਪਗੜੀ ਮੁਸਲਿਆ ਵਾਲੀ ਅਪਣੇ-ਆਪ ਨੂੰ ਸਰਦਾਰ ਅਖਵਾਉਣਾ ਚਹੁੰਦੇ,
ਚਾਦਰ ਵੇਖ ਕੇ ਪੈਰ ਪਸਾਰੀ,ਸ਼ਖ਼ਸ਼ੀਅਤ ਕਰ ਤੂੰ ਉੱਚੀ,
ਨਰਕ ਭੋਗਦੇ ਸਾਰੀ ਜ਼ਿੰਦਗੀ ਜੋ ਗਲ ਮਾਂ-ਬਾਪ ਦੇ ਅੰਗੂਠਾ ਲਾਉਣਾ ਚਹੁੰਦੇ,
ਕਿਉ ਰੁਲਦਾ ਏ ਐਸੇ ਪਿਛੇ ਜੋ ਡੁੱਲਦਾ ਹੈ ਪੈਸੇ ਪਿਛੇ,
ਰੋਲਦੇ ਸਾਰੀ ਜ਼ਿੰਦਗੀ ਉੱਥੇ ਜੋ ਬਾਬੇ ਨਾਨਕ ਦੇ ਲੜ ਲਾਉਣਾ ਚਹੁੰਦੇ,
ਕੌੜੇ ਬੋਲ ਨਾ ਬੋਲ ਹੋਰ ਤੂੰ "ਅੰਮਿ੍ਤ" ਰੜਕਣ ਬਣ ਜੇ ਗਾ ਅੱਖਾਂ ਦੀ,
ਅਪਣੀ ਕਲਮ ਦਾ ਵੱਖਰਾ ਨਜ਼ਾਰਾਂ ਇਹੀ ਨੇ "Debi" ਉਸਤਾਦ ਸਮਝਾਉਣਾ ਚਹੁੰਦੇ
   
Reply With Quote