Thread: ਆਸ਼ਕ
View Single Post
ਆਸ਼ਕ
Old
  (#1)
maddyrulez
Registered User
maddyrulez is on a distinguished road
 
Offline
Posts: 13
Join Date: Oct 2011
Rep Power: 0
ਆਸ਼ਕ - 14th October 2011, 01:53 PM

ਆਸ਼ਕਾਂ ਦਾ ਕੈਸਾ ਦੇਸ਼ ਹੈ ਓਹ,
ਬੜਾ ਲਗਦਾ ਹੈ ਪਿਆਰਾ
ਜਿਥੇ ਲਗਦੇ ਨੇ ਸੱਟੇ ਵਫ਼ਾਈਆਂ 'ਤੇ,
ਹੁਸਨਾਂ ਦਾ ਨਿੱਤ ਖੁਲਦਾ ਹੈ ਪਿਟਾਰਾ
ਦਿਲਾਂ ਤੇ ਸ਼ਰੇਆਮ ਚਲਦਾ ਹੈ ਆਰਾ
ਜਿਥੇ ਹਰ ਚਿਹਰੇ ਤੇ ਇਕ ਚਿਹਰਾ,
ਹਕੀਕਤ ਤੇ ਪੜਦੇ ਨੇ ਹਜ਼ਾਰਾਂ
ਜਿਥੇ ਕੱਟ ਜਾਂਦੀਆਂ ਨੇ ਉਮਰਾਂ ਬੇੜੀਆਂ 'ਚ,
ਪਰ ਕੋਈ ਦਿਸੇ ਨਾ ਕਿਨਾਰਾ
ਜਿਥੇ ਨਿੱਤ ਪੈਂਦੀਆਂ ਨੇ ਬਾਤਾਂ,
ਪਰ ਕੋਈ ਭਰੇ ਨਾ ਹੁੰਘਾਰਾ
ਆਸ਼ਕਾਂ ਦਾ ਕੈਸਾ ਦੇਸ਼ ਹੈ ਓਹ ..
   
Reply With Quote