ਗੀਤ -
15th July 2011, 07:55 AM
ਗੀਤ
ਕਾਕਾ ਗਿੱਲ
ਫੁੱਟ ਪਈਆਂ ਪੁੰਗਰਾਂ ਫੁੱਲ ਹਰ ਪਾਸੇ ਹੱਸਣ।
ਫਿਦਾ ਦਿਲ ਹੋਣਾ ਦੱਸਦੇ ਰੁੱਤ ਦੇ ਲੱਛਣ।
ਅਠਾਰਾਂ ਸਾਲ ਤੱਕ ਸਾਂਭ ਰੱਖੀ ਇਹ ਜਵਾਨੀ
ਤੋਬਾ ਹੁਣ ਇਹ ਪਿਘਲਕੇ ਬਣ ਚੱਲੀ ਪਾਣੀ
ਇਸਦਾ ਬਚਣਾ ਮੁਸ਼ਕਿਲ ਚਾਰ ਦਿਸ਼ਾਵੀਂ ਅੱਗਾਂ ਮੱਚਣ।
ਭੋਲੀਆਂ ਉਸਦੀਆਂ ਅੱਖਾਂ ਪਿਆਰ ਨਾਲ ਉੱਛਲ ਰਹੀਆਂ
ਅਣਜਾਣੇ ਪਹਿਚਾਣੇ ਲਗਦੇ ਦਿਲੀਂ ਰੀਝਾਂ ਮਚਲ ਰਹੀਆਂ
ਨੇੜਤਾ ਦੇ ਸੁਨੇਹੇ ਭੌਰੇ ਕਲੀਆਂ ਨੂੰ ਦੱਸਣ।
ਮੈਂ ਹੁਸਨ ਦੀ ਪਰੀ ਉਹ ਰੂਪ ਦਾ ਰਾਜਾ
ਮਾਸੂਮ ਭਾਵਾਂ ਨਾਲ ਕਹੇ ਮੇਰੇ ਕੋਲ ਆਜਾ
ਸ਼ਰਮਾਉਂਦੀ ਪਰ ਮੈਂ ਪ੍ਰੇਮੀ ਬਾਹਾਂ ਵਿੱਚ ਜੱਚਣ।
ਖੂਬਸੂਰਤ ਬਣਿਆ ਮੌਸਮ ਬਾਹਾਂ ਵਿੱਚ ਬਾਹਾਂ ਪਾਕੇ
ਮਦਹੋਸ਼ ਹੋਇਆ ਜਹਾਨ ਕਿਸੇ ਦੇ ਕਰੀਬ ਆਕੇ
ਹੁਸਨ ਤੇ ਜੁਆਨੀ ਜੋੜੇ ਵਿੱਚ ਬੰਨ੍ਹੇ ਸਜਣ।
|