SHAKIR
Offline
Posts: 27
Join Date: Sep 2012
Location: Noida, NCR
Rep Power: 0
|
ਨਾ ਫਿਕਰ ਨਾ ਫਾੱਕਾ, ਨਾ ਮੁਨ੍ਨੀ ਨਾ ਕਾੱਕਾ. -
14th October 2012, 11:16 PM
ਤੇਰੀ ਮੇਰੀ ਕਹਾਨੀ
ਨਾ ਫਿਕਰ ਨਾ ਫਾੱਕਾ, ਨਾ ਮੁਨ੍ਨੀ ਨਾ ਕਾੱਕਾ.
ਅਜ ਉਠਦੇ ਸਵੇਰੇ ਈ, ਏਹ ਧਿਆਨ ਆਇਆ ,
ਓਏ, ਏਸ ਉਮਰੇ ਸੁਰ੍ਜੀਤੇ, ਓਹ ਤੂੰ, ਕਰਨੀ ਕੀ ਮਾਇਆ,
ਤੂੰ ਬੱਚੇ ਵਿਹਾਹ ਲਾਏ, ਖੁਸ਼ ਅਪਣੇ, ਕਮੋੰ ਕਮੀਂ,
ਹੋ ਗਏ ਰਬ ਨੂੰ ਪਿਆਰੇ ਨੇ, ਭਾਪਾ ਤੇ ਮਮੀੰ,
ਓ ਜੋ ਰਹ ਗ੍ਯੀਆ ਬਾਕੀ, ਸੋਚ ਓਹਂਦੀ, ਤੂ ਝਾਲਿਆ,
ਐਂਵੇ, ਵੇਹਲੇ ਉਦਾਸੀ ਦਾ ਪਾਸਾ ਕਿਓਂ ਮਲਿਆ,
ਸੋਚ ਆਂਦੇ ਈ, ਆਖਿਆ ਓ ਮੇਰੀ ਚੰਨੀ,
ਲਾਹਦੇ ਜਿੰਦ ਤੋ ਸਬ, ਜੁਮੇਵਾਰੇ ਦੀ ਕੰਨੀ,
ਫੜ ਖੁਸ਼ੀਆਂ ਦਾ ਪੱਲਾ, ਹੁ ਣਲਾਹ ਦੇ ਸਬ ਝਾਕਾ,
ਓਏ, ਹੁਣ ਨਹੀਓਂ ਜੀਨਾ ਤੇ ਕਦੋਂ ਐ ਜੀਨਾ,
ਕਿਓਂਕਿ..ਹੁਣ..
ਨਾ ਫਿਕਰ ਨਾ ਫਾੱਕਾ, ਨਾ ਮੁਨ੍ਨੀ ਨਾ ਕਾੱਕਾ.
ਬੋਲੀ ਚੰਨੀ, ਵੇ ਦਿਨ ਯਾਦ ਬਚਪਨ ਦੇ ਆਓਂਦੇ,
ਕੋਈ ਗੱਲ, ਹੁੰਦੀ ਨਾ ਹੁੰਦੀ, ਐਵੇਂ ਹੱਸੀ ਜਾਂਦੇ,
ਯਾਦ ਆਓਂਦੇ ਨੇ ਗੀਹਟੇ, ਹਾਏ ਵੇ ਲੁਕਣ ਮੀਹਟੀ,
ਓਹ ਨੀ ਰੱਸੀ ਦਾ टਪਨਾ, ਸ਼ਟਾਪੂ ਦੀ ਗੀਹਟੀ,
ਬੋਲ ਪੈਂਦੇ ਕਦੀ ਸਾਂ, ਕਦੀ ਹੁੰਦੀ ਕੱਟੀ,
ਓਹ ਗੋਲੀ ਸੰਤਰੇ ਦੀ, ਓ ਭਾਈ ਏਦੀ ਹੱਟੀ,
ਓਹ ਭੱਠੀ ਦੇ ਦਾਨੇ, ਜਾ ਕੇ ਭੁਨਾਨੇ,
ਓਹ ਡਿਓੜੀ ਚ ਚਰਖਾ, ਓਹ ਗਿਦ੍ਦੇਹ ਓਹ ਗਾਨੇ,
ਓਹ ਬੋਲੀ, ਓਹ ਹਾੱਸਾ, ਓਹ ਧੂਮ ਧੜਾਕਾ,
ਓਹੀ ਸੀ ਜੀਨਾ, ਫ਼ਿਰ ਓਹੀ ਜੀਨਾ,
ਕਿਓੰਕੀ..ਹੁਣ..
ਨਾ ਫ਼ਿਕਰ ਨਾ ਫ਼ਾਕਾ ਨਾ ਮੁਨ੍ਨੀ ਨਾ ਕਾੱਕਾ.
ਬਚਪਨ ਦੀ ਬੱਲੀ ਤੇ, ਜਵਾਨੀ ਦਾ ਸਿੱਟਾ,
ਜਦੋਂ ਲੱਗਾ ਸੀ, ਲੱਗਾ ਸੀ, ਡਾਢਾ ਈ ਮਿਠਾ,
ਮਨ ਮਾਰੇ ਉਡਾਰੀ, ਸੋਹਣੇ ਸਪਨੇ ਪਰੋਇਆ,
ਕੀ ਦੱਸਾਂ ਦਿਲ ਦੀ ਹਾਲਤ, ਜਦ ਕਾਲੇਜ ਚ ਹੋਇਆ,
ਪੇੰਟ ਦੀ ਕਈ-ਕਈ ਵਾਰੀ, ਕ੍ਰੀਜ਼ ਬਿਠਾ ਕੇ,
ਭੂਆ ਲੰਡਨ ਤੋਂ ਲਿਆਹੀ, ਓਹ ਸੇੰਟ ਲਾਕੇ,
ਸਿਧੇ ਕੰਟੀਨ ਕਾਲੇਜ ਦੀ ਲਾਂਦੇ ਸੀ ਡੇਰਾ,
ਅਖਾਂ ਲਭਦੀਆਂ ਰੇਹਾਂਦੀਆਂ, ਕੋਈ ਸੋਹਣੀ ਕੁੜੀ ਨੂੰ,
ਜਾ ਕੇ ਬੇਹਨਾ, ਜਵਾਨੀ ਚ ਬਹਾਨਾ ਬਥੇਰਾ,
ਬੜੀ ਮਸਤੀਸੀ ਕੀਤੀ, ਬੜਾ ਵੇਲਾ ਸੀ ਚੰਗਾ,
ਰੱਬਾ ਸ਼ੁਕਰ ਹੈ ਤੇਰਾ, ਤੇਤੋਂ ਹੋਰ ਕੀ ਮੰਗਾਂ,
ਭੇਜ ਦਿੱਤਾ ਤੂੰ ਚੰਨੀ, ਓਹ ਸੋਹਨੀ ਸਿਆਣੀ,
ਫ਼ਿਰ ਸ਼ੁਰੂ ਹੋ ਗਈ, ਇਕ ਨਵੀਂ ਕਹਾਨੀ,
ਹੁੰਦੇ ਹੱਸ ਹੱਸ ਕੇ ਕਮਲੇ, ਹੁੰਦੀ ਪਰਵਾਹ ਨਾ ਕੋਈ,
ਬਸ ਰਹੀਏ ਹੁਣ ਕਠੇ, ਹੋਰ ਰਹੀ ਚਾਹ ਨਾ ਕੋਈ,
ਸ਼ੌਕ ਖਾਨੇ ਦਾ ਦੋਹਨਾ ਦਾ ਇਕੋ ਜਿਹਾਸੀ,
ਖਾਂਦੇ ਆਲੂ ਪਰਾਂਠੇ ਸੀ, ਮਾਰ ਪਚਾਕਾ,
ਓਹੀ ਸੀ ਜੀਨਾ, ਹੁਣ ਫ਼ਿ ਰਓਹੀ ਜੀਨਾ,
ਕਿਓਂਕਿ..ਹੁਣ..
ਨਾ ਫ਼ਿਕਰ ਨਾ ਫ਼ਾਕਾ, ਨਾ ਮੁਨ੍ਨੀ ਨਾ ਕਾਕਾ,
ਤੂੰ ਪੈਨ੍ਹ੍ਟਾਂ ਦੀ ਹੋਈ, ਮੈਂ ਠਾਹਟਾਂ ਦਾ ਹੋਇਆ,
ਭਾਵੇਂ ਘਲ੍ਹਾਂ ਚ ਟਿੱਬੇ, ਤੇ ਅਖਾਂ ਚ ਟੋਇਆ,
ਦੰਦ ਥੋੜੇ ਜਹੇ ਰਹ ਗਏ, ਹਥ ਹੋ ਏਪੋਲੇ ਪੋਲੇ,
ਗੋਲਗ੍ਪੇ ਤਾਂ ਆਪਾਂ ਖਾਨੇ ਜਰੂਰੀ,
ਖਾਲੀ ਪਾਣੀ ਈ ਸਈ, ਨਹੀਂ ਪੁਆਵਾਂਗੇ ਛੋਲੇ,
ਛਡ ਦੁਨਿਯਾ ਦੀ ਹੁਣ ਨਹੀਓਂ, ਪ੍ਰਵਾਹ ਕਰਨੀ,
ਜੇ ਲੈਣੀ ਏ ਚੰਨੀ, ਤੂੰ ਰੱਬ ਦੀ ਦੁਆ ਲੈ,
ਵੰਡੀ ਜਾ, ਵੰਡੀ ਜਾ, ਵੰਡੀ ਜਾ, ਵੰਡੀ ਜਾ.
ਖੁਸ਼ੀਆਂ ਦਾ ਵ੍ਹਡਾ, ਤੂੰ ਨੋਟ ਭਣਾਲੈ,
ਤੂੰ ਹੋ ਜਾਵੇਂ ਬੁੱਢੀ , ਮੈਂ ਹੋ ਜਾਵਾਂ ਬੁੱਢਾ,
ਭਾਵੇਂ ਜੀਵਨ ਦਾ ਹੌਲੀ ਚਲਨ ਲਗੇ ਗੱਡਾ,
ਏਹ ਦਿਲ ਤੋਂ ਮੈਂ ਕਹਨਾ, ਤੂੰ ਸੁਨ ਮੇਰੀ ਚੰਨੀਏਂ,
ਤੂੰ ਮੈਨੂ ਤਾਂ ਲਾਗੇੰਗੀ ਫ਼ਿਰਵੀ ਪਟਾਕਾ,
ਓਏ, ਹੁਣ ਨਹੀਓਂ ਜੀਨਾ ਤੇ ਕਦੋਂ ਏ ਜੀਨਾ,
ਕਿਓਂਕਿ ..ਹੁਣ..
ਨਾ ਫ਼ਿਕਰ ਨਾ ਫ਼ਾਕਾ ਨਾ ਮੁਨ੍ਨੀ ਨਾ ਕਾਕਾ.
ਨਾ ਫ਼ਿਕਰ ਨਾ ਫ਼ਾਕਾ ਨਾ ਮੁਨ੍ਨੀ ਨਾ ਕਾਕਾ.
ਸ਼ਾਮਕੁਮਾਰ
Last edited by Sham Kumar; 14th October 2012 at 11:27 PM..
|