Shayri.com  

Go Back   Shayri.com > English/Hindi/Other Languages Poetry > Punjabi Poetry

Reply
 
Thread Tools Rate Thread Display Modes
ਕਵਿਤਾ ਦੇ ਜ਼ਖ਼ਮ
Old
  (#1)
mittal_pali
Webeater
mittal_pali is a splendid one to beholdmittal_pali is a splendid one to beholdmittal_pali is a splendid one to beholdmittal_pali is a splendid one to beholdmittal_pali is a splendid one to beholdmittal_pali is a splendid one to behold
 
mittal_pali's Avatar
 
Offline
Posts: 716
Join Date: Jun 2010
Location: Bathinda-Punjab-India
Rep Power: 20
ਕਵਿਤਾ ਦੇ ਜ਼ਖ਼ਮ - 18th February 2011, 12:12 PM

ਕਵਿਤਾ ਦੇ ਜ਼ਖ਼ਮ

ਕਵਿਤਾ ਅੱਯਾਸ਼ ਛਿਣਾਂ ਦਾ
ਸਿਰ ਫਿਰਿਆ ਬਿਰਤਾਂਤ ਨਹੀਂ ਹੁੰਦੀ
ਇਹ ਵਿਹਲੇ ਮਨਾਂ ਦੀਆਂ ਸ਼ੈਤਾਨ ਜੁਗਤਾਂ ਦਾ
ਮੱਕਾਰ ਵੀ ਨਹੀਂ ਹੁੰਦੀ
ਕਵਿਤਾ ਹੱਥਕੰਡਿਆਂ ’ਤੇ ਉਸਰੀ
ਸ਼ਖ਼ਸੀਅਤ ਦੀ ਝੂਠੀ ਉਮਰ ਨਹੀਂ ਹੁੰਦੀ
ਇਹ ਝੂਠੀਆਂ ਸ਼ੁਹਰਤਾਂ ਦਾ ਕਾਲਾ ਲਿਬਾਸ ਵੀ ਨਹੀਂ ਹੁੰਦੀ
ਕਵਿਤਾ ਤਾਂ ਨਿਤਰੇ ਮਨਾਂ ’ਚ
ਸੁੱਚੀ ਮੁਹੱਬਤ ਦਾ ਅਕਸ ਹੁੰਦੀ ਹੈ
ਕਵਿਤਾ ਹਰਾਮੀ ਧਨ ਦਾ ਹੰਕਾਰੀ ਵਿਵਹਾਰ ਨਹੀਂ ਹੁੰਦੀ
ਕਵਿਤਾ ਤਾਂ ਬੇਗਰਜ਼ ਅਤੇ ਮਾਸੂਮ ਦੋਸਤੀਆਂ ਵਿਚਲੀ ਪਵਿੱਤਰਤਾ ਹੁੰਦੀ ਹੈ
ਹੁਣ ਤੀਕ ਕਵਿਤਾ
ਖ਼ੂਬਸੂਰਤ ਚਿਹਰਿਆਂ ਦੇ ਦੰਭੀ ਆਕਰਸ਼ਣ ਦੀ ਪਿੱਛਲਗ ਬਣੀ ਰਹੀ
ਵਾਪਰਦੀਆ ਘਟਨਾਵਾਂ, ਦੁਰਘਟਨਾਵਾਂ ਦੇ ਭਾਵੁਕ ਪ੍ਰਤੀਕਰਮ ’ਚ
ਬੋਝਲ ਬਿੰਬ ਸਿਰਜਦੀ ਰਹੀ
ਸੁਆਰਥ ਦੇ ਹਾਸ਼ੀਏ ਤੋਂ ਬਾਹਰ ਕਦਮ ਧਰ
ਕਵਿਤਾ ਔੜਾਂ ਥੁੜਾਂ ਮਾਰੇ
ਨਿੱਜੀ ਝੋਰਿਆਂ ਦਾ ਵਿਰਲਾਪ ਕਰਦੀ ਰਹੀ
ਰਾਜਨੀਤੀ ਦੇ ਮੱਕਾਰ ਦਾ ਨਕਾਬ ਸਰਕਾਉਂਦੀ ਕਵਿਤਾ
ਹਾਕਮ ਦੇ ਹੋਕਿਆਂ ਦਾ ਸ਼ੋਰ ਬਣੀ
ਵਾਦਾਂ ਦੇ ਹੱਕ ’ਚ ਭੁਗਤਦੀ ਵੋਟ ਬਣੀ
ਵਿਵਾਦਾਂ ’ਚ ਘਿਰੀ ਆਲੋਚਕਾਂ ਦਾ ਆਹਰ ਬਣੀ
ਆਪਣੀਆਂ ਦੋਸਤੀਆਂ ਦਾ ਅਹਿਸਾਨ ਜਤਾਉਂਦੇ
ਤੁਸੀਂ ਚਾਹੁੰਦੇ ਹੋ ਕਵਿਤਾ ਤੁਹਾਡੀ ਕਠਪੁਤਲੀ ਬਣੇ
ਤੁਸੀਂ ਕਵਿਤਾ ਨੂੰ ਮੇਜ਼ ’ਤੇ
ਆਪਣੀ ਸਹੂਲਤ ਅਨੁਸਾਰ ਸਜਾਉਣਾ ਚਾਹੁੰਦੇ ਹੋ
ਭੁੱਲ ਜਾਂਦੇ ਹੋ ਕਵਿਤਾ ਖੁੱਲ੍ਹੀ ਮੰਡੀ ’ਚ ਵਿਕਦੀ
ਮੁਕਾਬਲੇ ਦੀ ਕੋਈ ਸ਼ੈਅ ਨਹੀਂ ਹੁੰਦੀ
ਕਵਿਤਾ ਚੁਰਾਏ ਸ਼ਬਦਾਂ ਦਾ ਸਮੂਹ ਵੀ ਨਹੀਂ ਹੁੰਦੀ
ਮਹਿੰਗੀ ਕਾਰ ’ਚੋਂ ਉੱਤਰ
ਸਸਤੀ ਜਿਹੀ ਦਲੀਲ ਨਾਲ ਜਦ ਤੁਸੀਂ
ਕਵਿਤਾ ਕੋਲੋਂ
ਆਪਣੀਆਂ ਕੋਝੀਆਂ ਭਾਵਨਾਵਾਂ ਦੀ ਤਰਜਮਾਨੀ ਕਰਵਾਉਣਾ ਚਾਹੁੰਦੇ ਹੋ
ਤਾਂ ਬੌਣੇ ਜਿਹੇ ਹੋ ਜਾਂਦੇ ਹੋ
ਤੁਸੀਂ ਨਹੀਂ ਜਾਣਦੇ ਕਿ ਕਵਿਤਾ
ਤੁਹਾਡੇ ਜਿਹਾਂ ਲਈ ਨਹੀਂ ਹੁੰਦੀ
ਤੁਹਾਡੇ ਜਿਹਾਂ ਬਾਰੇ ਵੀ ਨਹੀਂ ਹੁੰਦੀ
ਕਵਿਤਾ ਤਾਂ ਉਨ੍ਹਾਂ ਲਈ ਹੁੰਦੀ ਹੈ
ਹਰ ਸਵੇਰ ਜੋ ਰਾਤ ਦੇ ਚੁੱਲ੍ਹੇ ਲਈ
ਅੱਗ ਕਮਾਉਣ ਨਿਕਲਦੇ
ਧੁਖੇ ਹੋਏ ਪਰਤਦੇ ਨੇ
ਚਾਹ ਨੂੰ ਤਰਸਦੀ ਨਿਆਣਿਆਂ ਦੀ ਸਵੇਰ ਜਦ
ਜੁੱਲੀਆਂ ’ਚੋਂ ਬਾਹਰ ਨਿਕਲਦੀ ਹੈ
ਤਾਂ ਕਵਿਤਾ ਬਣਦੀ ਹੈ
ਸੇਮ ਮਾਰੇ ਕਿਸਾਨ ਦੇ ਸੁਪਨੇ ਜਦ
ਖ਼ੁਦਕਸ਼ੀ ਕਰਦੇ ਨੇ ਤਾਂ ਕਵਿਤਾ ਬਣਦੀ ਹੈ।
ਹੋਰ ਵੀ ਬੜੇ ਗਿਣੇ ਤੇ ਗਿਣਾਏ ਜਾ ਸਕਦੇ ਨੇ
ਕਵਿਤਾ ਦੇ ਜ਼ਖ਼ਮ
ਪਰ ਤੁਹਾਥੋਂ ਮਰਹਮ ਦੀ ਆਸ ਨਹੀਂ
ਤੁਸੀਂ ਤਾਂ ਸ਼ਾਇਰ ਨੂੰ ਨਸ਼ਿਆਈ ਮਹਿਫਿਲ ’ਚ
ਰੰਗੀਨੀ ਭਰਨ ਦੀ ਦਾਅਵਤ ਦਿੱਤੀ ਸੀ
ਉਲਾਂਭਿਆਂ ਲਈ ਮਿਹਣਿਆਂ ਲਈ
ਹਰਗਿਜ਼ ਨਹੀਂ…।

- ਮਲਵਿੰਦਰ


Pali Mittal
   
Reply With Quote
Old
  (#2)
tilakji
Registered User
tilakji will become famous soon enoughtilakji will become famous soon enough
 
tilakji's Avatar
 
Offline
Posts: 467
Join Date: Oct 2007
Location: Ropar (Punjab)
Rep Power: 18
19th April 2011, 05:41 PM

Sach much malvinder ji kavita nu te main vi kaee waar miliyaa par zakham ajj pehli waar dekhey... kadi rab ne chaeyeya taan tuhanu saahmney baith ke sunaagey.... wasdey raho


Merey Kissey wich aundaa ein tu .... Merey hissey wich kyuN nahi aundaa
  Send a message via Yahoo to tilakji  
Reply With Quote
Old
  (#3)
mittal_pali
Webeater
mittal_pali is a splendid one to beholdmittal_pali is a splendid one to beholdmittal_pali is a splendid one to beholdmittal_pali is a splendid one to beholdmittal_pali is a splendid one to beholdmittal_pali is a splendid one to behold
 
mittal_pali's Avatar
 
Offline
Posts: 716
Join Date: Jun 2010
Location: Bathinda-Punjab-India
Rep Power: 20
6th May 2011, 09:01 PM

Quote:
Originally Posted by tilakji View Post
Sach much malvinder ji kavita nu te main vi kaee waar miliyaa par zakham ajj pehli waar dekhey... kadi rab ne chaeyeya taan tuhanu saahmney baith ke sunaagey.... wasdey raho
thanks for reviewing..............................


Pali Mittal
   
Reply With Quote
Reply

Tags
ਕਵਿਤਾ ਦੇ ਜ਼ਖ਼ਮ, pali

Thread Tools
Display Modes Rate This Thread
Rate This Thread:

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump



Powered by vBulletin® Version 3.8.5
Copyright ©2000 - 2024, Jelsoft Enterprises Ltd.
vBulletin Skin developed by: vBStyles.com