ਕੀ ਹਾਲ ਸੁਣਾਵਾਂ ਕਿਹਨੂੰ ਹਾਲ ਸੁਣਾਵਾਂ -
23rd June 2016, 03:26 AM
sdc te sab dosta nu satkaar bhari sat sri akaal.meri eh nammi likhi kavita nu tuhade rubru pesh kar reha han kinjh lagi jaroor likhna.
ਕੀ ਹਾਲ ਸੁਣਾਵਾਂ
ਕਿਹਨੂੰ ਹਾਲ ਸੁਣਾਵਾਂ
ਮੇਰੀ ਮੰਜ਼ਿਲ ਨਾ ਆਈ
ਮੁੱਕ ਗਈਆਂ ਰਾਹਾਂ।
ਕੱਖ ਕਾਹਨੇ ਜੋੜ
ਇਕ ਕੁੱਲੀ ਸੀ ਬਣਾਈ
ਕਿੰਜ ਉੜੀ ਤੀਲਾ ਤੀਲਾ
ਜਦ ਚਲੀਆਂ ਹਵਾਵਾਂ।
ਬੇਹਿਸਾਬ ਮਰਜ
ਬੇਹਿਸਾਬ ਦਰਦ
ਕੀਨੀ ਪੀੜਾ ਸੀਨੇ ਅੰਦਰ
ਸੀਨਾ ਚੀਰ ਦਿਖਾਵਾਂ।
ਕਿਸੇ ਕੂੜੇ ਵਿੱਚ ਸੁਟੀ
ਕਿਸੇ ਮੰਦਿਰ ਚਢਾਈ
ਕਿਸੇ ਜੀਂਦੀ ਮਾਰ ਸੁਟੀ
ਜਾ ਬੰਜਰ ਦਬਾਈ
ਜੱਗ ਵਿੱਚ ਹੁੰਦੀਆਂ ਨੇ
ਇਹੋ ਜਿਹੀਆਂ ਮਾਵਾਂ।
ਆਸ ਬੁਝੀ ਪਿਆਸ ਨਹੀਂ
ਕੋਈ ਹੱਲ ਦੱਸੋ ਯਾਰੋ
ਇੱਕ ਜੰਗ ਮੇਰੇ ਅੰਦਰ
ਕਿੰਝ ਮੁਕਾਵਾਂ।
ਬਣ ਬਣ ਭਜਾਂ
ਕਸਤੂਰੀ ਨਹੀਓ ਲੱਭਦੀ
ਇਸ ਮ੍ਰਿਗ ਤ੍ਰਿਸ਼ਣਾ ਨੂੰ
ਕਿੰਜ ਮਿਟਾਵਾਂ।
ਸੋਚਿਆ ਸੀ ਗੀਤ ਮੇਰੇ
ਸਭ ਮਿਲ ਗਾਣਗੇ
ਪਰ ਹੋਇਆ ਨਾ ਐਸਾ
ਆਪੇ ਲਿਖਾਂ ਆਪੇ ਗਾਂਵਾਂ।
ਕੀ ਹਾਲ ਸੁਣਾਵਾਂ
ਕਿਹਨੂੰ ਹਾਲ ਸੁਣਾਵਾਂ।
ਰਾਜਿੰਦਰ ਸੀਪ
|