ਤੇਰਾ ਇੰਤਜ਼ਾਰ ...... -
27th April 2016, 10:21 PM
Dosto kaafi der di absence toN baad hazir hoyaN haN apni is kavita [ tera intezar] de naal gor farmana te apni rai dasna. thank you.
ਤੇਰਾ ਇੰਤਜ਼ਾਰ ......
ਤੇਰੀਆਂ ਸਰਦ ਯਾਦਾਂ ਦੀ ਬੁਕਲ ਚ
ਸਮੋਈ ਬੇਠਾ ਹਾਂ
ਕੁਝ ਨਿਘੇ ਨਿਘੇ ਪਲ,
ਓਹ ਪਲ
ਜੇਹੜੇ ਹਨ
ਤੇਰਾ ਤੇ ਮੇਰਾ ਬਿਤਯਾ ਹੋਯਾ ਕਲ I
ਇਹੀ ਨਿਘ ਰਖਦਾ ਹੈ ਮੇਰੀਆਂ ਰਗਾਂ ਚ
ਹਲਚਲ I
ਮਨ ਕਰਦਾ ਹੈ ਕੇ
ਤੂ ਫਿਰ ਆਵੇਂ
ਫਿਰ ਜੀ ਸਕਾਂ
ਕੁਝ ਪਲ ਸੁਖਾਵੇਂ ,
ਫਿਰ ਤੋਂ ਸ਼ੋਹ ਸਕਾਂ ਮੇਂ ਤੇਨੁ
ਆਪਣੇ ਹਥਾਂ ਨਾਲ, ਅਪਨੀਆ ਅਖਾਂ ਨਾਲ I
ਪਤਾ ਨਹੀ ਕਯੂੰ
ਬੜਾ ਯਕੀਨ ਹੈ ਮੇਨੂ
ਕੀ ਇਕ ਨਾ ਇਕ ਦਿਨ
ਤੂ ਫਿਰ ਆਵੇਂਗੀ
ਤੇ ਇਨ੍ਹਾ ਹਥਾ ਦੀਆਂ ਤੇ ਇਨ੍ਹਾ ਅਖਾਂ ਦੀਆਂ
ਸਾਰੀਆਂ ਖਾਹਿਸ਼ਾ ਮਿਟਾਵੇੰਗੀ I
ਰਾਜਿੰਦਰ ਸੀਪ
|