ਜਿਊਂਦਾ ਹੈ ਜਾਂ ਮਰ ਗਿਆ ਦਰਦ ਮੇਰੇ ਦਿਲ ਦਾ -
2nd February 2015, 08:51 PM
ਜਿਊਂਦਾ ਹੈ ਜਾਂ ਮਰ ਗਿਆ ਦਰਦ ਮੇਰੇ ਦਿਲ ਦਾ,
ਮੇਰੇ ਦੋਸਤੋ ਇਹ ਪਤਾ ਕਰਦੇ ਰਹਿਣਾ,
ਮੁਹੱਬਤ ਦਾ ਕਰਜ਼ਾ ਅਦਾ ਕਰਦੇ ਰਹਿਣਾ,
ਹਮੇਸ਼ਾ ਮਿਲਣ ਦੀ ਦੁਆ ਕਰਦੇ ਰਹਿਣਾ,
ਬੁਰਾ ਲੱਖ ਸੋਚੇ ਤੇਰ ਭਾਵੇਂ ਦੁਨੀਆ,
ਭਲਾ ਕਰਨ ਵਾਲੇ ! ਭਲਾ ਕਰਦੇ ਰਹਿਣਾ,
ਹਮੇਸ਼ਾ ਹੀ ਬੇਚੈਨ ਰਹਿੰਦੇ ਨੇ ਖੁਦ ਵੀ,
ਹੈ ਜਿਹਨਾਂ ਦੀ ਆਦਤ ਬੁਰਾ ਕਰਦੇ ਰਹਿਣਾ,
ਖੁਦਾ ਬਖਸ਼ਦਾ ਹੈ ਗੁਨਾਹ ਇਹ ਤਾਂ ਮੰਨਿਆਂ,
ਮੁਨਾਸਿਬ ਨਹੀਂ ਹੈ ਖਤਾ ਕਰਦੇ ਰਹਿਣਾ,
ਮੈਂ ਕੀ ਸਾਂ ਤੁਹਾਡੇ ਲਈ ਮੇਰੇ ਯਾਰੋ,
ਮੇਰੇ ਬਾਅਦ ਇਹ ਫੈਸਲਾ ਕਰਦੇ ਰਹਿਣਾ,
ਜਿਊਂਦਾ ਹੈ ਜਾਂ ਮਰ ਗਿਆ ਦਰਦ ਮੇਰੇ ਦਿਲ ਦਾ,
ਮੇਰੇ ਦੋਸਤੋ ਇਹ ਪਤਾ ਕਰਦੇ ਰਹਿਣਾ,
Not mine
|