Shayri.com  

Go Back   Shayri.com > English/Hindi/Other Languages Poetry > Punjabi Poetry

Reply
 
Thread Tools Rate Thread Display Modes
ਸ਼ਮੀ ਜਲੰਧਰੀ ਦਾ ਕਾਵਿ ਸੰਗ੍ਰਿਹ ਤੇ ਸੀ.ਡੀ. ਰਿਲੀਜ
Old
  (#1)
rishi22722
Ik Dukh hor Sahi
rishi22722 has a spectacular aura aboutrishi22722 has a spectacular aura about
 
rishi22722's Avatar
 
Offline
Posts: 172
Join Date: Jan 2008
Location: Adelaide (Australia)
Rep Power: 18
ਸ਼ਮੀ ਜਲੰਧਰੀ ਦਾ ਕਾਵਿ ਸੰਗ੍ਰਿਹ ਤੇ ਸੀ.ਡੀ. ਰਿਲੀਜ - 20th December 2010, 04:19 AM

http://www.shabadsanjh.com/2010/12/blog-post_19.html

ਐਡੀਲੇਡ (ਰਿਸ਼ੀ ਗੁਲਾਟੀ) : ਅੱਜ ਸਾਊਥ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਲਈ ਦੋਹਰੀ ਖੁਸ਼ੀ ਵਾਲਾ ਸੁਨਿਹਰੀ ਦਿਨ ਸੀ, ਕਿਉਂਕਿ ਅੱਜ “ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ” ਦਾ ਗਠਨ ਤੇ ਸ਼ਮੀ ਜਲੰਧਰੀ ਦੇ ਕਾਵਿ ਸੰਗ੍ਰਹਿ “ਵਤਨੋਂ ਦੂਰ” ਤੇ ਸੀ.ਡੀ. “ਦਸਤਕ” ਦਾ ਰਿਲੀਜ਼ ਸਮਾਰੋਹ ਹੋਇਆ । ਜੋ ਕਿ “ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼” ਵਿਖੇ ਆਯੋਜਿਤ ਕੀਤਾ ਗਿਆ । ਇਸੇ ਮੌਕੇ ‘ਤੇ ਹੀ “ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ” ਦੀ ਪਹਿਲੀ ਮੀਟਿੰਗ ਹੋਈ ਤੇ ਸਰਬਸੰਮਤੀ ਨਾਲ਼ ਅਹੁਦੇਦਾਰਾਂ ਦੀ ਚੋਣ ਇਸ ਪ੍ਰਕਾਰ ਕੀਤੀ ਗਈ । ਗੁਰਸ਼ਮਿੰਦਰ ਸਿੰਘ (ਮਿੰਟੂ ਬਰਾੜ) - ਪ੍ਰਧਾਨ, ਹਰਵਿੰਦਰ ਸਿੰਘ ਗਰਚਾ – ਸਕੱਤਰ, ਬਖ਼ਸਿ਼ੰਦਰ ਸਿੰਘ – ਖਜ਼ਾਨਚੀ, ਰਿਸ਼ੀ ਗੁਲਾਟੀ – ਮੀਡੀਆ ਇੰਚਾਰਜ, ਸੌਰਵ ਅਗਰਵਾਲ - ਈਵੈਂਟ ਕੰਟਰੌਲਰ, ਮੋਹਨ ਸਿੰਘ ਨਾਗਰਾ – ਖੇਡ ਸਕੱਤਰ, ਸੁਮਿਤ ਟੰਡਨ – ਮੁੱਖ ਬੁਲਾਰਾ, ਸ਼ਮੀ ਜਲੰਧਰੀ – ਸਾਹਿਤਕ ਇੰਚਾਰਜ, ਜਗਤਾਰ ਸਿੰਘ ਨਾਗਰੀ – ਰੀਜ਼ਨਲ ਹੈੱਡ ਤੇ ਜੌਹਰ ਗਰਗ, ਪਿਰਤਪਾਲ ਸਿੰਘ, ਸੁਲੱਖਣ ਸਿੰਘ ਸਹੋਤਾ ਤੇ ਭੋਲਾ ਸਿੰਘ ਨੂੰ ਮੈਂਬਰ ਚੁਣਿਆ ਗਿਆ । ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਊਥ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਦੇ ਸਾਰੇ ਪਤਵੰਤੇ ਸੱਜਣ ਇੱਕ ਜਗ੍ਹਾ ਇਕੱਠੇ ਹੋਏ ।

ਇਸ ਸਮੇਂ ਸਟੇਜ ਸਕੱਤਰ ਰਿਸ਼ੀ ਗੁਲਾਟੀ ਨੇ ਸ਼ਾਇਰ ਸ਼ਮੀ ਜਲੰਧਰੀ ਦੇ ਸਾਹਿਤਕ ਸਫ਼ਰ ਬਾਰੇ ਦੱਸਿਆ ਕਿ ਸ਼ਮੀ ਜਲੰਧਰੀ ਦੇ ਪਹਿਲੇ ਕਾਵਿ ਸੰਗ੍ਰਹਿ “ਗਮਾਂ ਦਾ ਸਫ਼ਰ” ਤੋਂ ਬਾਅਦ ਉਸਦੇ ਗੀਤਾਂ ਦੀ ਐਲਬਮ “ਜਾਗੋ-ਵੇਕਅਪ” ਮਾਰਕਿਟ ‘ਚ ਆ ਚੁੱਕੀ ਹੈ । ਉਸਦੇ ਗੀਤਾਂ ਦੀਆਂ ਦੋ ਐਲਬਮਾਂ “ਸਚਾਈ-ਦਾ ਟਰੁੱਥ” ਤੇ “ਮਾਂ ਬੋਲੀ ਪੰਜਾਬੀ” ਮਾਰਕਿਟ ‘ਚ ਆਉਣ ਲਈ ਤਿਆਰ ਹਨ । ਅੱਜ ਰਿਲੀਜ਼ ਹੋਏ ਕਾਵਿ ਸੰਗ੍ਰਹਿ ਦੀ ਰਚਨਾ ਉਸਨੇ ਆਪਣੇ ਆਸਟ੍ਰੇਲੀਆ ਪ੍ਰਵਾਸ ਦੌਰਾਨ ਕੀਤੀ ਤੇ ਆਪਣੇ ਵਤਨ ਦੀਆਂ ਯਾਦਾਂ ਤੇ ਵਿਛੋੜੇ ਨੂੰ ਸਮੇਟਣ ਦਾ ਯਤਨ ਕੀਤਾ ਹੈ । ਸ਼ਮੀ ਚਾਹੇ ਆਸਟ੍ਰੇਲੀਆ ਵੱਸਦਾ ਹੈ ਤੇ ਅਜੋਕੇ ਸਮੇਂ ਦਾ ਹਾਣੀ ਹੈ, ਪਰ ਉਸਦੀ ਕਲਮ ‘ਚ 1947 ਦਾ ਦਰਦ ਵੀ ਸਮਾਇਆ ਹੋਇਆ ਹੈ ।

“ਕਿੱਥੇ ਗੁੰਮ ਹੋਇਆ ਸਾਡਾ ਜਿਹਲਮ ਤੇ ਚਨਾਬ
ਸੁੰਨਾ ਜਿਹਾ ਲੱਗਦਾ ਏ, ਮੇਰਾ ਇਹ ਪੰਜਾਬ
47 ਦਿਆਂ ਰੌਲਿਆਂ ‘ਚ ਅੱਡ-ਅੱਡ ਹੋ ਗਈ
ਨਾਨਕ ਦੀ ਬਾਣੀ ਤੇ ਮਰਦਾਨੇ ਦੀ ਰਬਾਬ”

ਸ਼ਮੀ ਅਜੋਕੇ ਸਮੇਂ ਦਾ ਨਿਵੇਕਲਾ ਸ਼ਾਇਰ ਹੈ, ਜਿਸਦੀ ਕਲਮ ਆਪਣੇ ਸੋਰਤਿਆਂ ਤੇ ਪਾਠਕਾਂ ਨੂੰ ਸਮਾਜਿਕ ਸਮੱਸਿਆਵਾਂ ਜਿਵੇਂ ਕਿ ਜਾਤਪਾਤ, ਅੰਧਵਿਸ਼ਵਾਸ, ਭਰੂਣ ਹੱਤਿਆ, ਨਸਿ਼ਆਂ ਆਦਿ ਪ੍ਰਤੀ ਚੇਤੰਨ ਕਰਦੀ ਹੈ । ਪ੍ਰੋਗਰਾਮ ਦੇ ਅਗਲੇ ਹਿੱਸੇ ‘ਚ ਸ਼ਮੀ ਦੀ ਸੀ.ਡੀ. “ਦਸਤਕ” ਦੀਆਂ ਨਜ਼ਮਾਂ ਸੁਣੀਆਂ ਗਈਆਂ । ਮੁੜ ਸ਼ਮੀ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ ਤੇ ਆਪਣੀਆਂ ਕੁਝ ਰਚਨਾਵਾਂ ਸੁਣਾਈਆਂ । ਇਸ ਉਪਰੰਤ ਜਨਰਲ ਵਿਕਰਮ ਮਦਾਨ, ਸੁਮੀਤ ਟੰਡਨ, ਨਵਤੇਜ ਸਿੰਘ ਬੱਲ, ਮਹਾਂਵੀਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਤੱਖੜ, ਡਾ. ਕੁਲਦੀਪ ਚੁੱਘਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ “ਪੰਜਾਬੀ ਕਲਚਰਲ ਐਸੋਸੀਏਸ਼ਨ” ਦੁਆਰਾ ਆਯੋਜਿਤ ਪਲੇਠੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਆਸ ਪ੍ਰਗਟਾਈ ਕਿ ਭਵਿੱਖ ‘ਚ ਵੀ ਇਹ ਸੰਸਥਾ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਦੇ ਉਪਰਾਲੇ ਕਰਦੀ ਰਹੇਗੀ । ਜਿ਼ਕਰਯੋਗ ਹੈ ਕਿ ਇਹ ਸੰਸਥਾ ਸਾਊਥ ਆਸਟ੍ਰੇਲੀਆ ਦੀ ਪਹਿਲੀ ਪੰਜਾਬੀ ਸਮਾਜਿਕ ਸੰਸਥਾ ਹੈ । ਪ੍ਰੋਗਰਾਮ ਦੇ ਅੰਤਿਮ ਚਰਣ ‘ਚ ਸ਼ਮੀ ਜਲੰਧਰੀ ਦੀ ਪੁਸਤਕ ਤੇ ਸੀ.ਡੀ. ਰਿਲੀਜ਼ ਕੀਤੀ ਗਈ ਤੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸ਼ਮੀ ਜਲੰਧਰੀ ਨੂੰ ਸਨਮਾਨਿਤ ਕੀਤਾ ਗਿਆ । ਹਾਜ਼ਰ ਹੋਣ ਵਾਲੇ ਹੋਰ ਪਤਵੰਤੇ ਸੱਜਣਾਂ ਵਿੱਚ ਚਮਕੌਰ ਸਿੰਘ, ਕੁਨਾਲ, ਗਿੱਪੀ ਬਰਾੜ, ਮਨਜੀਤ ਸਿੰਘ ਢਡਵਾਲ, ਸਿੱਪੀ ਗਰੇਵਾਲ, ਸੁੱਖੀ ਬਣਵੈਤ, ਗੁਰਜੀਤ ਸਿੰਘ, ਜਸਪ੍ਰੀਤ ਸਿੰਘ, ਹਰਭਜਨ ਸਿੰਘ, ਅਸ਼ੋਕ ਕੁਮਾਰ ਆਦਿ ਸਨ । ਇਸ ਪ੍ਰੋਗਰਾਮ ‘ਚ ਹੈਰਾਨੀ ਦੀ ਗੱਲ ਇਹ ਹੋਈ ਕਿ ਜਿੱਥੇ ਆਮ ਤੌਰ ਤੇ ਲੋਕ ਸਪੀਚ ਕਰਨੀ ਤੇ ਸੁਨਣੀ ਪਸੰਦ ਨਹੀਂ ਕਰਦੇ, ਉੱਥੇ ਇਸ ਪ੍ਰੋਗਰਾਮ ‘ਚ ਹਾਜ਼ਰ ਕਰੀਬ ਹਰ ਸੱਜਣ ਨੇ ਆਪਣੇ ਵਿਚਾਰ ਪ੍ਰਗਟ ਕਰਨ ‘ਚ ਖੁਸ਼ੀ ਮਹਿਸੂਸ ਕੀਤੀ । ਬੁਲਾਰਿਆਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਜਿੱਥੇ ਅੱਜ ਦੇ ਸਮੇਂ ‘ਚ ਦੋ-ਅਰਥੀ ਤੇ ਪਰਿਵਾਰ ‘ਚ ਬੈਠ ਕੇ ਨਾ ਸੁਣੇ ਜਾ ਸਕਣ ਵਾਲੇ ਗੀਤਾਂ ਤੇ ਗੀਤਕਾਰਾਂ ਦਾ ਹੜ੍ਹ ਆਇਆ ਹੋਇਆ ਹੈ, ਉੱਥੇ ਸ਼ਮੀ ਨੇ ਕਲਮ ਰਾਹੀਂ ਸਮਾਜਿਕ ਜਾਗਰੂਕਤਾ ਦਾ ਝੰਡਾ ਬੁਲੰਦ ਕਰਕੇ ਵਾਕਿਆ ਹੀ ਹੌਸਲੇ ਭਰਿਆ ਕਦਮ ਚੁੱਕਿਆ ਹੈ ।

ਪ੍ਰੋਗਰਾਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਵੱਲੋਂ ਆਏ ਸਰੋਤਿਆਂ ਨੂੰ ਜੀ ਆਇਆਂ ਕਹਿ ਕੇ ਕੀਤੀ ਗਈ ਤੇ ਪ੍ਰੋਗਰਾਮ ਦੇ ਆਖੀਰ ‘ਚ ਆਏ ਪਤਵੰਤਿਆਂ ਦਾ ਧੰਨਵਾਦ ਕਰਦੇ ਸਮੇਂ ਉਨ੍ਹਾਂ ਦੱਸਿਆ ਕਿ “ਪੰਜਾਬੀ ਕਲਚਰਲ ਐਸੋਸੀਏਸ਼ਨ” ਜਾਤਪਾਤ ਤੇ ਧਰਮ ਤੋਂ ਉੱਪਰ ਉੱਠ ਕੇ ਪੰਜਾਬੀ, ਪੰਜਾਬੀਅਤ ਤੇ ਮਨੁੱਖਤਾ ਦੀ ਸੇਵਾ ਲਈ ਵਚਨਬੱਧ ਹੋਵੇਗੀ । ਵਿਦੇਸ਼ੀਂ ਵੱਸਦੀ ਨਵੀਂ ਪੀੜ੍ਹੀ ਦੇ ਪੰਜਾਬੀ ਤੋਂ ਦੂਰ ਹੋਣ ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਆਸਟ੍ਰੇਲੀਆ ਦੇ ਹਰ ਪੰਜਾਬੀ ਪਰਿਵਾਰ ‘ਚ ਪੰਜਾਬੀ ਦੇ ਕੈਦੇ ਪਹੁੰਚਾਉਣ ਦਾ ਅਹਿਦ ਦੋਹਰਾਇਆ । ਮਿੰਟੂ ਅਨੁਸਾਰ ਪੰਜਾਬੀ ਨੂੰ ਕਾਇਮ ਰੱਖਣ ਲਈ ਸਭ ਤੋਂ ਪਹਿਲਾਂ ਊੜੇ (ੳ) ਨਾਲ ਜੁੜਨਾ ਪਵੇਗਾ । ਵਰਨਣਯੋਗ ਹੈ ਕਿ ਇਸ ਮੌਕੇ ਪੰਜਾਬੀ ਦੀ ਸਾਹਿਤਕ ਵੈੱਬਸਾਈਟ “ਸ਼ਬਦ ਸਾਂਝ” ਦਾ ਜਿ਼ਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਵੈੱਬਸਾਈਟ ਵੀ ਸਾਊਥ ਆਸਟ੍ਰੇਲੀਆ ਤੋਂ ਹੀ ਪਿਛਲੇ ਦੋ ਸਾਲਾਂ ਤੋਂ ਚਲਾਈ ਜਾ ਰਹੀ ਹੈ, ਜੋ ਕਿ ਪੂਰਣ ਰੂਪ ‘ਚ ਗੈਰ ਵਪਾਰਿਕ ਹੈ । “ਵਤਨੋਂ ਦੂਰ” ਤੇ “ਦਸਤਕ” ਦੋਵੇਂ ਹੀ ਸ਼ਬਦ ਸਾਂਝ ਡਾਟ ਕਾਮ ਤੇ ਪੜ੍ਹੀਆਂ/ਸੁਣੀਆਂ ਜਾ ਸਕਦੀਆਂ ਹਨ । ਇਸ ਮੌਕੇ ‘ਤੇ ਆਸਟ੍ਰੇਲੀਆ ਤੋਂ 24 ਘੰਟੇ ਚੱਲਣ ਵਾਲੇ “ਹਰਮਨ ਰੇਡੀਓ” ਦੀ ਸ਼ੁਰੂਆਤ ਬਾਰੇ ਵੀ ਜਾਣਕਾਰੀ ਦਿੱਤੀ ਗਈ । ਇਸਦੇ ਦੋ ਚੈਨਲ ਹੋਣਗੇ, ਜਿਸ ਵਿਚੋਂ ਇੱਕ ਚੈਨਲ ‘ਤੇ 24 ਘੰਟੇ ਗੁਰਬਾਣੀ ਤੇ ਦੂਸਰੇ ਚੈਨਲ ਤੇ ਖਬਰਾਂ, ਗੀਤ ਸੰਗੀਤ ਤੇ ਹੋਰ ਪ੍ਰੋਗਰਾਮ ਚੱਲਿਆ ਕਰਨਗੇ । “ਹਰਮਨ ਰੇਡੀਓ” ਦੇ ਡਾਇਰੈਕਟਰ ਅਮਨਦੀਪ ਸਿੰਘ ਸਿੱਧੂ ਦੁਆਰਾ ਕੀਤੀ ਜਾ ਰਹੀ ਇਸ ਮਿਹਨਤ ਦਾ ਨਤੀਜਾ ਹੋਲੀ ਦੇ ਆਸਪਾਸ ਸਰੋਤਿਆਂ ਦੇ ਸਨਮੁੱਖ ਹੋਵੇਗਾ ।

ਇੰਪੀਰੀਅਲ ਕਾਲਜ ਦੇ ਬਿੱਕਰ ਸਿੰਘ ਬਰਾੜ ਦੀ ਗੈਰਹਾਜ਼ਰੀ ‘ਚ ਮੇਜ਼ਬਾਨੀ ਦੀ ਜਿੰਮੇਵਾਰੀ ਨਵਤੇਜ ਸਿੰਘ ਬੱਲ ਨੇ ਬਾਖੂਬੀ ਨਿਭਾਈ । ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰੇ ਦੇ ਕਿਸੇ ਵੀ ਧਾਰਮਿਕ ਜਾਂ ਸਮਾਜਿਕ ਪ੍ਰੋਗਰਾਮ ਦੀ ਮੇਜ਼ਬਾਨੀ ਲਈ “ਇੰਪੀਰਅਲ ਕਾਲਜ ਆਫ਼ ਟ੍ਰੇਡਰਜ਼” ਆਪਣੇ ਸੰਪੂਰਣ ਸਰੋਤਾਂ ਸਮੇਤ ਹਮੇਸ਼ਾ ਹਾਜ਼ਰ ਹੈ । ਇਸ ਮੌਕੇ ‘ਤੇ ਹਾਜ਼ਰ ਸਰੋਤਿਆਂ ਨੇ ਸਾਹਿਤਕ ਆਨੰਦ ਉਠਾਉਣ ਦੇ ਨਾਲ-ਨਾਲ ਹਾਕਰ ਕਾਰਨਰ ਦੇ ਮਨਜੀਤ ਢਡਵਾਲ ਤੇ ਗਾਂਧੀ ਰੈਸਟੋਰੈਂਟ ਦੇ ਸੌਰਵ ਅਗਰਵਾਲ ਦੁਆਰਾ ਸੇਵਾ ਭਾਵਨਾ ਨਾਲ਼ ਲਿਆਂਦੇ ਗਏ ਸਮੋਸਿਆਂ, ਪਕੌੜਿਆਂ ਤੇ ਗੁਲਾਬ ਜਾਮਣਾਂ ਦਾ ਆਨੰਦ ਵੀ ਉਠਾਇਆ ।

***
Attached Thumbnails
Click image for larger version

Name:	shammi photo.jpg
Views:	156
Size:	118.0 KB
ID:	2935  


Aasha ka Deep Jalaye Baitha HooN
Mann mein tujhe Basae Baitha HooN
Aana hai to jaldi aa E DosT,
Zindgi apni to kiyA,
Udhaar ki bhi Khaye Baitha HooN.

Last edited by rishi22722; 20th December 2010 at 04:27 AM.. Reason: Some Characters Missing in Title..
  Send a message via Yahoo to rishi22722 Send a message via Skype™ to rishi22722 
Reply With Quote
Old
  (#2)
sunita thakur
Moderator
sunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.com
 
sunita thakur's Avatar
 
Offline
Posts: 15,199
Join Date: May 2006
Location: Chandigarh (Mohali)
Rep Power: 63
29th December 2010, 08:08 PM

Rishi jii, bahut bahut mubrakbaad, apne punjabi sabiyachaar te apne virse nu enj hi sambalde rahna pardes vich rah ke bhi


"Har jagah vandiye asi pyaar,
Saanu maan punjabi hon da"



regards






~~~~~~~~~~~~~~~~~~~~~~~~


.....Sunita Thakur.....

यह कह कर मेरा दुश्मन मुझे हँसते हुए छोड़ गया
....के तेरे अपने ही बहुत हैं तुझे रुलाने के लिए...


   
Reply With Quote
Old
  (#3)
rishi22722
Ik Dukh hor Sahi
rishi22722 has a spectacular aura aboutrishi22722 has a spectacular aura about
 
rishi22722's Avatar
 
Offline
Posts: 172
Join Date: Jan 2008
Location: Adelaide (Australia)
Rep Power: 18
Smile 7th January 2011, 06:08 AM

Quote:
Originally Posted by sunita virender View Post
rishi jii, bahut bahut mubrakbaad, apne punjabi sabiyachaar te apne virse nu enj hi sambalde rahna pardes vich rah ke bhi


"har jagah vandiye asi pyaar,
saanu maan punjabi hon da"



regards





ਸ਼ੁਕਰੀਆ ਸੁਨੀਤਾ ਜੀ ! ਜਾਣ ਕੇ ਖੁਸ਼ੀ ਹੋਈ ਕਿ ਲੰਬੀ ਗੈਰਹਾਜ਼ਰੀ ਦੇ ਬਾਵਜੂਦ ਦੋਸਤਾਂ ਨੇ ਅਜੇ ਤੱਕ ਯਾਦ ਰੱਖਿਆ ਹੈ ।


Aasha ka Deep Jalaye Baitha HooN
Mann mein tujhe Basae Baitha HooN
Aana hai to jaldi aa E DosT,
Zindgi apni to kiyA,
Udhaar ki bhi Khaye Baitha HooN.
  Send a message via Yahoo to rishi22722 Send a message via Skype™ to rishi22722 
Reply With Quote
Old
  (#4)
tilakji
Registered User
tilakji will become famous soon enoughtilakji will become famous soon enough
 
tilakji's Avatar
 
Offline
Posts: 467
Join Date: Oct 2007
Location: Ropar (Punjab)
Rep Power: 18
7th January 2011, 11:37 AM

Bhaut wadhiya reporting kardey oN Rishi ji.... Os din da intezaar rahegaa jad tusi koi apna paper ya magzine shuru karogey......


Merey Kissey wich aundaa ein tu .... Merey hissey wich kyuN nahi aundaa
  Send a message via Yahoo to tilakji  
Reply With Quote
Reply

Thread Tools
Display Modes Rate This Thread
Rate This Thread:

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump



Powered by vBulletin® Version 3.8.5
Copyright ©2000 - 2024, Jelsoft Enterprises Ltd.
vBulletin Skin developed by: vBStyles.com